• ਕਸ਼ਮੀਰੀ ਮੁਸਲਮਾਨਾਂ ਨੇ ਸਿੱਖਾਂ ਦੀਆਂ ਤਰੀਫਾਂ ਦੇ ਪੁੱਲ ਬੰਨੇ .. ਕਰੋ ਸਾਰੀ ਸੰਗਤ ਸ਼ੇਅਰ .

    ਕਸ਼ਮੀਰੀ ਮੁਸਲਮਾਨਾਂ ਨੇ ਸਿੱਖਾਂ ਦੀਆਂ ਤਰੀਫਾਂ ਦੇ ਪੁੱਲ ਬੰਨੇ .. ਕਰੋ ਸਾਰੀ ਸੰਗਤ ਸ਼ੇਅਰ .


    ਹਵਲ਼ ਅੱਲ਼ਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ.. ਸਿੱਖਾਂ ਦੀ ਸੇਵਾ ਭਾਵਨਾਂ ਤੋਂ ਖੁਸ਼ ਹੋ ਕੇ ਕਸ਼ਮੀਰੀ ਮੁਸਲਮਾਨਾਂ ਨੇ ਸਿੱਖਾਂ ਲੲੀ ਦਿਲ ਖੋਲ੍ਹ ਕੇ ਖੁੱਲੇ ਆਫਰ ਦਿੱਤੇ ਹਨ .. ਸੋਸ਼ਲ ਮੀਡੀਆ ਤੇ ਕਸ਼ਮੀਰ ਵਾਲਿਆਂ ਨੇ ਸਿੱਖਾਂ ਲੲੀ ਬਰਫ਼ ਬਾਈਕ ਦੀਆਂ ਸਵਾਰੀਆਂ ਅਤੇ ਹੋਟਲ ਦੀ ਸਿਖਲਾਈ, ਮੁਫ਼ਤ ਮੈਡੀਕਲ ਚੈੱਕਅਪਾਂ ਅਤੇ ਸਿਖਿਆ , ਮਰੀਜ਼ਾਂ ਲਈ ਦਵਾਈਆਂ ‘ਤੇ ਛੋਟ,


    ਵਿਦਿਅਕ ਸੰਸਥਾਨਾਂ ਵਿਚ ਮੁਫ਼ਤ ਦਾਖ਼ਲਾ ਅਤੇ ਅੰਗਰੇਜ਼ੀ ਬੋਲਣ ਦੀ ਪੇਸ਼ਕਸ਼ ਆਦਿ ਸੇਵਾਵਾਂ ਦੀ ਪੇਸਕਸ਼ ਕੀਤੀ ਹੈ.. ਕਸ਼ਮੀਰੀ ਮੁਸਲਮਾਨ ਸਿੱਖ ਭਾਈਚਾਰੇ ਦਾ ਧੰਨਵਾਦ ਕਰ ਰਹੇ ਸਨ, ਸਿੱਖਾਂ ਵੱਲੋਂ ਦੇਸ਼ ਭਰ ਵਿਚ ਕਸ਼ਮੀਰੀਾਂ ਮੁਸਲਮਾਨਾਂ ਨੂੰ ਬਿਪਤਾ ਵਿਚ ਸਹਾਇਤਾ ਕੀਤੀ ਦਾ ਇਹ ਇੱਕ ਵੱਡਾ ਤੋਹਫਾ ਹੈ .. ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਮਕਾਨ ਮਾਲਕਾਂ ਵਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਸਲਾਹ ਦਿਤੀ ਗਈ ਕਿ ਉਹ ਕਸ਼ਮੀਰ ਵਾਪਸ ਚਲੇ ਜਾਣ ਕਿਉਂਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ।ਇਸ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਦੀ ਸਿੱਖ ਭਾੲੀਚਾਰੇ ਵਲੋਂ ਵੀ ਮਦਦ ਕੀਤੀ ਗਈ ..


    ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਬੈਠੇ ਕਸ਼ਮੀਰੀ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਲਸਾ ਏਡ ਵਲੋਂ ਕਸ਼ਮੀਰੀਆਂ ਵਿਦਿਆਰਥੀਆਂ ਦਾ ਦੁੱਖ ਸਮਝਦੇ ਹੋਏ ਇਨ੍ਹਾਂ ਨੂੰ ਕਸ਼ਮੀਰ ਵਿਚ ਸਹੀ ਸਲਾਮਤ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਸ਼ਮੀਰ ਭੇਜ ਦਿਤਾ ਜਾਵੇਗਾ।TV ਤੇ ਗੱਲਬਾਤ ਕਰਦਿਆਂ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਦੇਹਰਾਦੂਨ ਵਿਚ ਪੜ੍ਹਦੇ ਹਨ।


    No comments: