• Open 25 May to Shri Hemkunt Sahib Ji Yatra


    25 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

    Hemkunt Sahib Opens 25 May: 


    ਚੰਡੀਗੜ੍ਹ: ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦੀ ਇੱਛਾ ਰੱਖਣ ਵਾਲੇ ਸਿੱਖਾਂ ਲਈ ਵੱਡੀ ਖਬਰ ਹੈ ਕਿ ਇਸ ਸਾਲ ਯਾਤਰਾ ਮਈ ਮਹੀਨੇ ‘ਚ ਸ਼ੁਰੂ ਕੀਤੀ ਜਾਵੇਗੀ। ਮਈ ਮਹੀਨੇ ਦੀ 25 ਤਾਰੀਖ ਤੋਂ ਯਾਤਰਾ ਸ਼ੁਰੂ ਹੋਵੇਗੀ। 25 ਮਈ ਤੋਂ ਸਿੱਖ ਸੰਗਤਾਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨੇ ਸ਼ੁਰੂ ਕਰ ਦੇਣਗੇ। ਇਸ ਦੀ ਜਾਣਕਾਰੀ ਗੋਬਿੰਦਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਨੇ ਦਿੱਤੀ ਹੈ।

    ਇਸਦੇ ਨਾਲ ਹੀ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਜਮਨੋਤਰੀ ਧਾਮ ਦੇ  ਕਿਵਾੜ ਵੀ ਮਈ ਮਹੀਨੇ ‘ਚ ਖੋਲ੍ਹੇ ਜਾ ਰਹੇ ਹਨ। ਕੇਦਾਰਨਾਥ ਦੇ ਕਿਵਾੜ ਨੌਂ ਮਈ ਤੋਂ ਖੁਲ੍ਹ ਰਹੇ ਹਨ। ਇਸ ਦੇ ਨਾਲ ਹੀ ਗੰਗੋਤਰੀ ਅਤੇ ਜਮਨੋਤਰੀ ਧਾਮ ਦੇ ਲਈ ਕਿਵਾੜ ਸੱਤ ਮਈ ਅਤੇ ਬਦਰੀਨਾਥ ਦੇ ਕਿਵਾੜ 10 ਮਈ ਤੋਂ ਕੋਲ੍ਹੇ ਜਾ ਰਹੇ ਹਨ। ਓਂਕੇਸ਼ਵਰ ਮੰਦਰ ‘ਚ ਜੋਤਿਸ਼ ਗਣਤਾ ਤੋਂ ਬਾਅਦ ਸ਼ੁਭ ਮਹੂਰਤ ਕੱਢ ਇਸ ਜਾਣਕਾਰੀ ਦਾ ਐਲਾਨ ਕੀਤਾ ਗਿਆ ਹੈ। ਜਾਕਣਾਰੀ ਮੁਤਾਬਕ 9 ਮਈ ਨੂੰ ਸਵੇਰੇ 5:35 ‘ਤੇ ਪੂਰੇ ਵਿਧੀ ਵਿਧਾਨ ਅਤੇ ਪੂਜਾ ਤੋਂ ਬਾਅਦ ਮਧਰ ਦੇ ਦੁਆਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸੇ ਦਿਨ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਭਗਤਾਂ ਲਈ ਖੋਲ੍ਹ ਦਿੱਤੇ ਜਾਣਗੇ।


    No comments: