----->ਅਸੀ ਸਿੱਖਾਂ ਵਿੱਚੌਂ "ਅੱਲਾ" ਦੇਖਿਆ,<-----
ਅਸੀ ਦੁਆ"ਅੱਲਾ" ਅੱਗੇ ਕੀਤੀ , ਸਾਨੂੰ ਬਚਾੳੇਣ ਲਈ ਸਿੱਖ ਆ ਗਏ,,
ਅੱਗੇ ਅਸੀ ਸੁੱਣਦੇ ਸੀ ਪਰ ਅੱਜ ਅਸੀ ਅੱਖੀਂ ਦੇਖ ਲਿਆ ਹੈ, ਕਿ ਸਿੱਖ ਆਪਣੀਆਂ ਧੀਆ -ਭੈਣਾ ਨੂੰ ਹੀ ਨਹੀ, ਸਗੌ ਦੂਜੇ ਧਰਮਾਂ ਦੀਆ ਧੀਆ -ਭੈਣਾ ਨੂੰ ਵੀ ਆਪਣੀਆਂ ਸੱਮਝਦੇ ਹਨ,-------ਮੱਖਣ ਸਿੰਘ ਗਿੱਲ
ਉਪਰੋਕਤ ਬੋਲ ਅੰਬਾਲੇ ਸ਼ਹਿਰ ਦੇ ਕਾਲਜ਼ ਵਿੱਚੋ ਜੱਥੇ:ਹਵਾਰਾ ਸਾਹਿਬ ਵਲੋ ਬਣਾਏ ਗਏ "ਜੱਥਾ ਅਕਾਲ ਤਖਤ ਸਾਹਿਬ" ਦੇ ਅੱਣਥੱਕ ਸੇਵਾਦਾਰ ਵੀਰ ਬਗੀਚਾ ਸਿੰਘ ਵਲੋ ਸੁਰੱਖਿਅਤ ਬਚਾ ਕਿ ਕਸ਼ਮੀਰ ਦੀਆ ਤਿੰਨ ਮਸੂਮ ਲੱੜਕੀਆ ਤੇ ਪ੍ਰੀਵਾਰਾ ਨੇ ਆਪਣੇ ਘਰ ਕਸ਼ਮੀਰ ਪਹੁੰਚੇ ਕਿ ਆਪਣੇ ਦੁਪੱਟੇ ਨਾਲ ਆਪਣੇ ਹੰਝਆ ਨੂੰ ਪੂੰਝਦਿਆ ਬਗੀਚਾ ਸਿੰਘ ਨੂੰ ਕਲਾਵੇ ਵਿੱਚ ਲੈਦਿਆ ਕਿਹਾ ਕਿ ਅੱਗੇ ਅਸੀ ਸਿੱਖਾਂ ਵਾਰੇ ਸੁੱਣਦੇ ਸਾ ਪਰ ਅੱਜ ਅਸੀ ਅੱਖੀ ਦੇਖ ਲਿਆ ਹੈ, ਕਿ ਗੁਰੂ ਨਾਨਕ ਦਾ ਸਿੱਖ ਦੂਜੇ ਧਰਮ ਦੀਆ ਧੀਆ-ਭੈਣਾ ਨੂੰ ਵੀ ਆਪਣੀਆ ਧੀਆ-ਭੈਣਾ ਸੱਮਝਦੇ ਹਨ
,
ਅਸੀ "ਅੱਲਾ ਅੱਗੇ "ਦੁਆ" ਕੀਤੀ ਤੇ ਸਾਨੂੰ ਬਚਾਉਣ ਲਈ ਸਿੱਖ ਅੱਗੇ ਆ ਗਏ,
ਜਦ ਕਿ ਹਰਿਆਣੇ ਦ ਹਿੰਦੂ ਲੋਕ ਕਹਿੰਦੇ ਸੀ ਏਹ ਕੁੱੜੀਅਾ ਕਸ਼ਮੀਰੀ ਅੱਤਵਾਦੀਆ ਦੀ ਭੈਣਾ ਹਨ ਪਰ ਸਿੱਖ ਕਹਿੰਦੇ ਨਹੀ, ਇਹ ਸਾਡੀਆ ਭੈਣਾ ਹਨ, ਇਹੋ ਜਹੇ ਸਿੱਖਾਂ ਵਿੱਚ ਸਾਡਾ "ਅੱਲਾ" ਵਸਦਾ ਹੈ,
ਏਹਨਾ ਤਿੰਨ ਕਸ਼ਮੀਰੀ ਲੱੜਕੀਆ ਦੇ ਜਹਾਜ ਦੀਆ ਟਿਕਟਾਂ ਦੀ ਸੇਵਾ ਪੰਥ ਦੱਰਦੀ ਵੀਰ ਗੁਰਚਰਨ ਸਿੰਘ ਯੂ,ਐਸ ,ਏ ਅਤੇ ਏਸ ਤੋ ਪਹਿਲਾਂ ਵੀਰ ਹਰਜਾਪ ਸਿੰਘ ਜਾਫੀ ਵਲੋ ਕਰਵਾਈਆ ਗਈਆ ਹਨ,
ਜਿਕਰਯੌਗ ਹੈ ਕਿ ਜਿੱਥੇ ਸਿੱਖਾਂ ਦੀਆ ਵੱਖ-ਵੱਖ ਸੰਸਥਾਵਾਂ "ਖਾਲਸਾ ਏਡ" ਅਕਾਲ ਚੈਨਲ, ਆਦਿ ਨੇ ਇਸ ਦੁੱਖ ਦੀ ਘੜੀ ਵਿੱਚ ਕਸ਼ਮੀਰੀ ਬਹੁਗਿੱਣਤੀ ਲੱੜਕੇ ਅਤੇ ਲੱੜਕੀਆ ਨੂੰ ਸੁਰੱਖਿਅਤ ਬਚਾ ਕਿ ਉਨਾ ਦੇ ਘਰ ਪਹੁੰਚਾਇਆ ਹੈ, ਉਥੇ ਵੀਰ ਬਗੀਚਾ ਸਿੰਘ ਨੇ ਪੰਥ ਦੱਰਦੀ ਵੀਰਾਂ ਦੇ ਸਹਿਯੌਗ ਨਾਲ ਕੁੱਲ ਕਰੀਬ 22 ਲੱੜਕੇ ਅਤੇ 14 ਲੱੜਕੀਆ ਨੂੰ ਤ੍ਰਿਸ਼ੂਲ ਵਾਲੇ ਜਾਲਮਾ ਕੋਲੋ ਬਚਾ ਕਿ ਗੁਰੂ ਨਾਨਕ ਦੇਵ ਜੀ ਵਲੋ ਮੁਸਲਮਾਨ ਧਰਮ ਨਾਲ ਬਣਾਏ ਹੋਈ ਪੁਰਾਣੀ ਸਾਂਝ ਨੂੰ ਹੋਰ ਵੀ ਗੂੜੀ ਬਣਾ ਕਿ ਸਿੱਖ ਕੌਮ ਦਾ ਮਾਣ,ਸਤਿਕਾਰ,ਪਿਆਰ ਤੇ ਸਨਮਾਨ ਹੋਰ ਵਧਾਇਆ ਹੈ ਬਗੀਚਾ ਸਿੰਘ ਰਤਾਖੇੜਾ ਦੇ ਨਾਲ ਵੀਰ ਹਰਜੀਤ ਸਿੰਘ ਵਿਰਕ ਅਛਨ ਪੁਰ ਅਤੇ ਅਰਸਦੀਪ ਸਿੰਘ ਵੜੈਚ ਵੀ ਨਾਲ ਸਨ
------ਮੱਖਣ ਸਿੰਘ ਗਿੱਲ
No comments:
Post a Comment