• Nihung Singha De Bole Codeword

    ਬਹੁਤ ਘੱਟ ਸੰਗਤ ਨੂੰ ਪਤਾ ਹੋਣਗੇ ਨਿਹੰਗ ਸਿੰਘਾਂ ਦੇ ਇਹ ਕੋਰਡਵਰਡ ..ਸ਼ੇਅਰ ਕਰੋ
    ਖ਼ਾਲਸੇ ਦੇ ਬੋਲੇ : ਇਨ੍ਹਾਂ ਤੋਂ ਭਾਵ ਹੈ ਕਿ ਪ੍ਰਾਚੀਨ ਸਿੰਘਾਂ ਵਲੋਂ ਪਰਸਪਰ ਪ੍ਰਯੋਗ ਵਿਚ ਲਿਆਈ ਜਾਣ ਵਾਲੀ ਸੰਕੇਤਿਕ ਸ਼ਬਦਾਵਲੀ ਜੋ ਉਹੀ ਸਮਝ ਸਕਦੇ ਸਨ । ਅਠਾਰ੍ਹਵੀਂ ਸਦੀ ਵਿਚ ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੰਘਾਂ ਉਪਰ ਜ਼ੁਲਮ ਦੀਆਂ ਜੋ ਕਾਂਗਾਂ ਚੜ੍ਹੀਆਂ ਅਤੇ ਉਨ੍ਹਾਂ ਦੀ ਪ੍ਰਤਿਕ੍ਰਿਆ ਸਰੂਪ ਹੋਂਦ ਵਿਚ ਆਇਆ ‘ ਦਲ ਖ਼ਾਲਸਾ ’ ਹੀ ਮੂਲ ਰੂਪ ਵਿਚ ਇਸ ਪ੍ਰਕਾਰ ਦੀ ਸ਼ਬਦਾਵਲੀ ਨੂੰ ਜਨਮ ਦਿੰਦਾ ਹੈ ।



    ਇਸ ਪ੍ਰਕਾਰ ਦੇ ਬੋਲ ਚੂੰਕਿ ਜੁਝਾਰੂ ਸਿੰਘਾਂ ਨੇ ਘੜੇ ਸਨ , ਇਸ ਲਈ ਇਨ੍ਹਾਂ ਦੀ ਨੁਹਾਰ ਗਰਜਵੀਂ ਰਹੀ ਸੀ । ਇਸ ਕਰਕੇ ਇਨ੍ਹਾਂ ਦਾ ਇਕ ਨਾਮਾਂਤਰ ‘ ਗੜਗਜ ਬੋਲੇ ’ ਵੀ ਪ੍ਰਚਲਿਤ ਹੋ ਗਿਆ । ਇਨ੍ਹਾਂ ਬੋਲਿਆਂ ਨੂੰ ਘੜਨ ਦੇ ਮੁੱਖ ਤੌਰ ’ ਤੇ ਚਾਰ ਕਾਰਣ ਦਸੇ ਜਾਂਦੇ ਹਨ । ਇਕ ਇਹ ਕਿ ਇਨ੍ਹਾਂ ਗੁਪਤ ਸ਼ਬਦ-ਸੰਕੇਤਾਂ ਰਾਹੀਂ ਸਿੰਘ ਇਕ ਦੂਜੇ ਤਕ ਆਪਣੀ ਗੱਲ ਪਹੁੰਚਾਉਂਦੇ ਸਨ , ਤਾਂ ਜੋ ਦੁਸ਼ਮਣ ਨੂੰ ਕਿਸੇ ਪ੍ਰਕਾਰ ਦੇ ਭੇਦ ਦੀ ਕੋਈ ਭਿਣਕ ਨ ਪੈ ਸਕੇ । ਆਧੁਨਿਕ ਯੁਗ ਵਿਚ ਵੀ ਸੂਹੀਆ ਅਤੇ ਗੁਪਤਚਰ ਵਿਭਾਗ ਇਸ ਪ੍ਰਕਾਰ ਦੇ ਕੋਡ-ਸ਼ਬਦਾਂ ਦੀ ਵਰਤੋਂ ਕਰਦੇ ਹਨ । ਹਰਨ ਹੋਣਾ ( ਭਜ ਜਾਣਾ ) , ਸਵਾ ਲੱਖ ( ਇਕ ) ਆਦਿ ਸ਼ਬਦ ਇਸੇ ਤਰ੍ਹਾਂ ਦੇ ਭਾਵ ਦੇ ਸੂਚਕ ਹਨ ।

    ਦੂਜਾ ਇਹ ਕਿ ਇਨ੍ਹਾਂ ਸ਼ਬਦਾਂ ਰਾਹੀਂ ਤੁਛ ਵਸਤੂ ਨੂੰ ਉਤਮ ਵਸਤੂ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ , ਜਿਵੇਂ ਚਣਿਆਂ ਲਈ ‘ ਬਾਦਾਮ’ , ਹਰੇ ਛੋਲੂਏ ਲਈ ‘ ਸਾਉਗੀ’ , ਛਪੜ ਦੇ ਪਾਣੀ ਲਈ ‘ ਸਰਦਾਈ ’ । ਤੀਜਾ ਇਹ ਕਿ ਇਨ੍ਹਾਂ ਸ਼ਬਦਾਂ ਰਾਹੀਂ ਸੰਕਟ- ਕਾਲ ਵਿਚ ਨ ਪ੍ਰਾਪਤ ਹੋ ਸਕਣ ਵਾਲੀ ਉਤਮ ਵਸਤੂ ਪ੍ਰਤਿ ਨਕਾਰਾਤਮਕ ਬਿਰਤੀ ਨੂੰ ਅਪਣਾਇਆ ਜਾਂਦਾ ਸੀ , ਜਿਵੇਂ ਹਾਥੀ ਨੂੰ ਕੱਟਾ , ਮੁਰਗੇ ਨੂੰ ਕਾਜ਼ੀ , ਘੀ ਨੂੰ ਪੰਜਵਾਂ । ਚੌਥਾ ਇਹ ਕਿ ਇਨ੍ਹਾਂ ਸ਼ਬਦਾਂ ਦੁਆਰਾ ਅਸਾਧਾਰਣ ਪ੍ਰਭਾਵ ਪਾਇਆ ਜਾਂਦਾ ਸੀ , ਜਿਵੇਂ ਲਾਲ ਮਿਰਚ ਲਈ ਲੜਾਕੀ , ਸੁਚੇਤੇ ਜਾਣ ਲਈ ਮੈਦਾਨ ਜਾਣਾ ਆਦਿ ।


    ਅਜਿਹੀ ਸ਼ਬਦਾਵਲੀ ਵਿਚੋਂ ਕੁਝ ਸ਼ਬਦ ਤਾਂ ਆਮ ਬੋਲ-ਚਾਲ ਦੇ ਅੰਗ ਬਣ ਗਏ ਅਤੇ ਬਹੁਤੇ ਨਿਹੰਗ ਸਿੰਘਾਂ ਤਕ ਸੀਮਿਤ ਹੋ ਗਏ । ਸੀਨਾ ਬਸੀਨਾ ਚਲੇ ਆਉਣ ਕਾਰਣ ਇਨ੍ਹਾਂ ਵਿਚੋਂ ਕਈ ਲੁਪਤ ਹੋ ਗਏ । ਕੁਝ ਵਿਦਵਾਨਾਂ ਨੇ ਇਸ ਪ੍ਰਕਾਰ ਦੀ ਸ਼ਬਦਾਵਲੀ ਨੂੰ ਪੁਸਤਕਾਂ ਵਿਚ ਇਕੱਤਰ ਕਰਨ ਦਾ ਯਤਨ ਕੀਤਾ ਹੈ । ਨਮੂਨੇ ਵਜੋਂ ਕੁਝ ਸ਼ਬਦ ਇਸ ਪ੍ਰਕਾਰ ਹਨ— ਉਗਰਾਹੀ ( ਭਿਖਿਆ ) , ਉਜਾਗਰ ( ਦੀਵਾ ) , ਅਕਲਦਾਨ ( ਸੋਟਾ ) , ਅਫ਼ਲਾਤੂਨ ( ਲੇਫ਼ ) , ਅਰਾਕੀ ( ਘੋੜੀ ) , ਅੜੰਗ ਬੜੰਗ ਹੋਣਾ ( ਸੌਣਾ ) , ਆਕੜ ਭੰਨ੍ਹ ( ਬੁਖ਼ਾਰ ) , ਅੰਮ੍ਰਿਤੀ ( ਕੜ੍ਹੀ ) , ਇੰਦ੍ਰਾਣੀ ( ਠੰਡੀ ਹਵਾ ) , ਸ਼ਹੀਦੀ ਦੇਗ ( ਘੋਟੀ ਹੋਈ ਭੰਗ ) , ਸਬਜ ਪੁਲਾਉ ( ਸਾਗ ) , ਸ਼ੀਸ਼ ਮਹੱਲ ( ਟੁਟੀ ਹੋਈ ਛੰਨ ) , ਸੁਚਾਲਾ ( ਲੰਗਾ ) , ਸੁੰਦਰੀ



    No comments: