• 1965 DI JUNG SIKHA NE KIVE JITI

    1965 DI JUNG SIKHA NE KIVE JITI 






    1965 ਦੀ ਜੰਗ ਵਿਚ ਅਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਤੇ ਪਾਕਿ ਫੌਜ ਦੀਆਂ ਕਈ ਡਿਵੀਜ਼ਨਾਂ ਨੇ ਇੱਕੋ ਵਾਰੀ ਤੇ ਅਚਾਨਕ ਹਮਲਾ ਕਰ ਦਿੱਤਾ ! ਉਸ ਵੇਲੇ ਪੱਛਮੀਂ ਕਮਾਂਡ ਦਾ ਮੁਖੀ ਲੇਫ਼ਟੀਨੇੰਟ ਜਰਨਲ ਹਰਬਖਸ਼ ਸਿੰਘ ਸੀ ! 
    ਇਸ ਜਰਨੈਲ ਦਾ ਜਨਮ 1913 ਵਿਚ ਸੰਗਰੂਰ ਜਿਲੇ ਦੇ ਓਸੇ ਬਡਰੁੱਖਾਂ ਪਿੰਡ ਵਿਚ ਹੀ ਹੋਇਆ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਮੰਨਿਆਂ ਗਿਆ ਹੈ 



    ਚਾਣਚੱਕ ਹੋਏ ਇਸ ਹਮਲੇ ਦੀ ਤੀਬਰਤਾ ਨੂੰ ਦੇਖਦਿਆਂ ਹੋਇਆਂ ਸਰਦਾਰ ਸਾਬ ਨੂੰ ਦਿੱਲੀਓਂ ਆਰਮੀ ਚੀਫ ਮਿਸਟਰ ਚੌਧਰੀ ਦਾ ਹੁਕਮ ਹੋਇਆ ਕੇ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਕੇ ਦਰਿਆ ਬਿਆਸ ਦੇ ਜਲੰਧਰ ਵੱਲ ਦੇ ਕੰਡੇ ਤੱਕ ਲੈ ਆਇਆ ਜਾਵੇ ਨਹੀਂ ਤਾਂ ਅਮ੍ਰਿਤਸਰ ਤੇ ਹੱਥੋਂ ਜਾਣਾ ਹੀ ਜਾਣਾ ਸਗੋਂ ਪਾਕਿ ਫੌਜ ਅੰਬਾਲੇ ਤੱਕ ਦਾ ਇਲਾਕਾ ਵੀ ਆਸਾਨੀ ਨਾਲ ਜਿੱਤ ਜਾਵੇਗੀ...ਇੱਕ ਪਾਸੇ ਫੌਜੀ ਟਰੇਨਿੰਗ ਦਾ ਸੀਨੀਅਰ ਦੇ ਹੁਕਮ ਮੰਨਣ ਵਾਲਾ ਅਸੂਲ ਸੀ ਤੇ ਦੂਜੇ ਪਾਸੇ ਗੁਰੂਆਂ ਦੀ ਵਰਸੋਈ ਧਰਤੀ ਅੰਮ੍ਰਿਤਸਰ ਨਾਲ ਮੋਹ ਪਿਆਰ ਵਾਲਾ ਜਜਬਾ...ਅਖੀਰ ਨੂੰ ਗੁਰੂਆਂ ਦੀ ਧਰਤੀ ਨਾਲ ਮੋਹ-ਪਿਆਰ ਵਾਲਾ ਜਜਬਾ ਕੋਝੀ ਰਾਜਨੈਤਿਕ ਕੂਟਨੀਤੀ ਤੇ ਭਾਰੀ ਪੈ ਗਿਆ ਅਤੇ ਇਸ ਜਰਨੈਲ ਨੇ ਇਹ ਕਹਿੰਦਿਆਂ ਹੋਇਆਂ ਪਿੱਛੇ ਹਟਣ ਤੋਂ ਸਾਫ ਇਨਕਾਰ ਕਰ ਦਿੱਤਾ ਕੇ..ਨਨਕਾਣਾ ਅਤੇ ਕਰਤਾਰਪੁਰ ਸਾਬ ਤੇ ਸਤਾਰਾਂ ਸਾਲ ਪਹਿਲਾਂ ਹੀ ਸਾਥੋਂ ਖੁੱਸ ਗਿਆ ਪਰ ਹੁਣ ਦਰਬਾਰ ਸਾਬ ਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਕਿਸੇ ਕੀਮਤ ਤੇ ਹੱਥੋਂ ਨਹੀਂ ਜਾਣ ਦੇਣੀ..




    ਫੌਜ ਡੇਰਾ ਬਾਬਾ ਨਾਨਕ ਸੈਕਟਰ ਉੱਤੇ ਡਟੀ ਰਹੀ ਤੇ ਬਹੁਤ ਵੱਡਾ ਨੁਕਸਾਨ ਹੋਣੋਂ ਬਚ ਗਿਆ...
    ਕਈਆਂ ਨੇ ਜੰਗ ਮਗਰੋਂ ਇਸ ਜਰਨੈਲ ਨੂੰ ਹੁਕਮ ਅਦੂਲੀ ਆਲੇ ਚੱਕਰ ਵਿਚ ਵੀ ਫਸਾਉਣਾ ਚਾਹਿਆ ਪਰ ਸਿਖਾਂ ਦੀ ਬਹਾਦਰੀ ਦਾ ਕਾਇਲ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਇਸ ਅਫਸਰ ਦੇ ਹੱਕ ਵਿਚ ਪੂਰੀ ਤਰਾਂ ਡਟਿਆ ਰਿਹਾ !


    ਜਾਣਕਾਰ ਦੱਸਦੇ ਨੇ ਕੇ ਇਸ ਸਾਢੇ ਛੇ ਫੁੱਟ ਉਚੇ ਫੌਜੀ ਜਰਨੈਲ ਦਾ ਏਨਾ ਰੋਹਬ ਸੀ ਕੇ ਯੁੱਧ ਮਗਰੋਂ ਪ੍ਰੈਸ ਮਿਲਣੀ post war briefing ਵਿਚ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਖੁਦ ਮੰਨਿਆ ਸੀ ਕੇ ਪਾਕਿਸਤਾਨੀ ਫੌਜ ਕਦੇ ਨਾ ਹਾਰਦੀ ਜੇ ਸਾਮਣੇ ਪਰਬਤ ਜਿੱਡੇ ਜਿਗਰੇ ਵਾਲਾ ਇਹ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸਦੀ ਅਗਵਾਈ ਵਿਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ...

    ਸ਼ਾਹ ਮੁਹੰਮਦ ਸਹੀ ਲਿਖਦਾ ਏ ਕੇ "ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ...ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ"


    No comments: