ਸਿੱਖ ਬੀਬੀਆਂ ਨੂੰ Women's Day ਦੀ ਕੋਇ ਲੋੜ ਨਹੀਂ
ਜਿਸ ਔਰਤ ਨੂੰ ਦੁਨਿਆ ਅੱਜ ਉਚਾ ਦਰਜਾ ਦੇ ਜੇ ਨਿਵਾਜ ਰਹੀ ਵੇ ਗੁਰੂ ਸਾਹਿਬ ਅੱਜ ਤੋਂ 550 ਸਾਲ ਪਹਿਲਾਂ ਉੱਚੀ ਪਦਵੀ ਦੇ ਚੁਕੇ ਨੇ
ਤੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਆ ਵੇ
ਸੋ ਕਿਉ ਮੰਦਾ ਆਖੀਐ ਜੀਤ ਜਨਮੇ ਰਾਜਾਨ
ਏਨਾ ਬੀਬੀਆਂ ਨੂੰ ਮਹਾਨ ਦਰਜਾ ਗੁਰੂ ਸਾਹਿਬ ਨੇ ਦਿੱਤਾਂ ਤਾਹਿ ਏਨਾ ਬੀਬੀਆਂ ਨੇ ਚਰਦਿਕਲਾ ਦੇ ਕੰਮ ਕੀਤੇ ਜਿਨ੍ਹਾਂ ਵਿਚੋਂ ਕੁਝ ਦੇ ਨਾਮ ਇੰਜ ਨੇ
ਮਾਤਾ ਖੀਵੀ ਜੀ
ਬੀਬੀ ਬਲਬੀਰ ਕੌਰ
ਬੀਬੀ ਹਰਸ਼ਰਨ ਕੌਰ
ਮਾਤਾ ਸਾਹਿਬ ਦੇਵਾ ਕੌਰ ਜੀ
ਮਾਤਾ ਸੁੰਦਰ ਕੌਰ ਜੀ
ਮਾਤਾ ਗੁਜਰ ਕੌਰ ਜੀ
ਬੀਬੀ ਜਿੰਦਾ ਕੌਰ
ਜਦੋਂ ਦੁਪਿਹਰ ਦੇ ਸਮੇਂ ਮੁਸਲਿਮ ਕੁੜੀਆਂ ਗੁਰਦੁਆਰਾ ਸਾਹਿਬ ਆਈਆਂ !(ਹਰ ਸਿੱਖ ਸ਼ੇਅਰ ਕਰੇ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਇਹ ਸੱਚੀ ਕਹਾਣੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ” ਇੱਕ ਵਾਰ ਦੁਪਿਹਰ ਦੇ ਸਮੇਂ ਕੁਝ ਮੁਸਲਿਮ ਕੁੜੀਆਂ ਗੁਰਦੁਆਰਾ ਸਾਹਿਬ ਵਿਚ ਆਈਆਂ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਅਦਬ ਕੀਤਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਹਾਲ ਤੋਂ ਬਾਹਰ ਆ ਗਈਆਂ । ਗਰਮੀ ਬਹੁਤ ਜ਼ਿਆਦਾ ਸੀ ਇਕ ਗੁਰੂ ਕੇ ਗੋਲੇ ਨੇ ਪਾਣੀ ਮੰਗਵਾ ਲਿਆ । ਅਸਲ ਵਿਚ ਉਹ ਇਹ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਇਹ ਮੁਸਲਿਮ ਹੋ ਕੇ ਵੀ ਗੁਰੂ ਸਾਹਿਬ ਦਾ ਐਨਾ ਸਤਿਕਾਰ ਕਰਦੀਆਂ ਹਨ ।
ਪਾਣੀ ਪਿਆਉਂਦੇ ਉਸਨੇ ਸਵਾਲ ਕੀਤਾ ਕਿ ਤੁਸੀਂ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਐਨਾ ਸਤਿਕਾਰ ਕਰਦੀਆਂ ਹੋ ਇਸ ਦਾ ਕੀ ਰਾਜ਼ ਹੈ ? ਤਾਂ ਉਹਨਾ ਵਿੱਚੋਂ ਇਕ ਨੇ ਉਤਰ ਦਿੱਤਾ ਜਿਸਨੂੰ ਸੁਣਕੇ ੳੁਸ ਗੁਰੂ ਕੇ ਲਾਲ ਤੇ ਉਹਨਾ ਲੜਕੀਆਂ ਦੀਆਂ ਅੱਖਾਂ ਭਰ ਆਈਆਂ ।
ਉਹਨਾ ਵਿੱਚੋਂ ਇੱਕ ਲੜਕੀ ਨੇ ਕਿਹਾ ਕਿ “ਸਾਡੇ ਧਰਮ ਅੰਦਰ ਇਸਤਰੀ ਨੂੰ ਮਸਜ਼ਿਦ ਵਿਚ ਆਉਣ ਦਾ ਹੱਕ ਨਹੀਂ ਹੈ । ਸਾਡਾ ਵੀ ਮਨ ਕਰਦਾ ਸੀ ਕਿ ਅਸੀਂ ਵੀ ਅੰਦਰ ਜਾ ਸਕੀਏ ! ਪਰ ਜਾ ਨਾ ਸਕੀਆਂ ।
ਅਸੀਂ ਗੁਰਦੁਆਰੇ ਕੋਲੋਂ ਰੋਜ਼ਾਨਾ ਸਕੂਲ ਜਾਦੀਆਂ ਹਾਂ ਇਕ ਦਿਨ ਮਨ ਅੰਦਰ ਆਇਆ ਕਿ ਜੇ ਸਾਡਾ ਧਰਮ ਹੱਕ ਨਹੀ ਦਿੰਦਾ ਤਾਂ ਕੀ ਹੋਇਆ ।
ਸਾਨੂੰ ਗੁਰੂ ਨਾਨਕ ਸਾਹਿਬ ਨੇ ਤਾ ਹੱਕ ਦਿਤੇ ਹਨ ਉਸ ਦਿਨ ਤੋਂ ਜਦ ਵੀ ਦਿਲ ਕਰਦਾ ਹੈ ਅਸੀਂ ਗੁਰਦੁਆਰੇ ਆ ਜਾਦੀਆਂ ਹਾਂ ਤੇ ਮਨ ਦਾ ਸਕੂਨ ਲੈ ਕੇ ਚਲੀਆਂ ਜਾਂਦੀਆਂ ਹਾਂ ।
ਗੁਰੂ ਕਾ ਲਾਲ ਅੱਖਾਂ ਭਰਕੇ ਸੋਚ ਰਿਹਾ ਸੀ ਕਿ ਤੁਹਾਨੂੰ ਹੋਰ ਧਰਮ ਅੰਦਰ ਜਨਮ ਲੈ ਕੇ ਗੁਰੂ ਨਾਨਕ ਦੀ ਗੱਲ ਸਮਝ ਆ ਗਈ ਪਰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੀਆਂ ਨੂੰ ਕਦੋਂ ਇਹ ਗੱਲ ਸਮਝ ਆਵੇਗੀ! ਸਾਡੀ ਸੰਗਤ ਨੂੰ ਬੇਨਤੀ ਹੈ ਜੀ ਪੜ੍ਹਨ ਉਪ੍ਰੰਤ ਅੱਗੇ ਸ਼ੇਅਰ ਜਰੂਰ ਕਰੋ ਜੀ।
No comments:
Post a Comment