ਗੁਰੂ ਜੀ ਦੇ ਸਿੱਖਾਂ ਦੀਆਂ ਨਿਸ਼ਾਨੀਆਂ ਦੇਖ ਕੇ ਸਰੀਰ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ
ਵਾਹਿਗੁਰੂ ਜੀ ਤੁਹਾਡੀਆਂ ਕੁਰਬਾਨੀਆ ਹਮੇਸ਼ਾ ਸਿੱਖ ਕੌਮ ਯਾਦ ਰੱਖਗੀ।
ਬਹੁਤ ਸਾਲ ਹੋ ਗਏ ਅਨੰਦਪੁਰ ਸਾਹਿਬ ਜਾਂਦਿਆਂ ਹੋਲੇ ਮਹੱਲੇ ਤੇਸਾਰੇ ਸਸਤਰਾ ਦੇ ਦਰਸਨ ਕੀਤੇ ਸਨ
ਭਾਈ ਘਨੱਈਆ ਸਿੰਘ ਜੀ ਦੀ ਮਸਕ
ਜਿਸ ਵਿਚ ਭਾਈ ਸਾਹਿਬ ਮੈਦਾਨੇ ਜੰਗ ਚ ਸਿੱਖਾ ਨੂੰ ਅਤੇ ਮੁਗਲਾਂ ਨੂੰ ਜਲ ਛਕਾਉਂਦੇ ਸਨ ਉਸ ਮਸਕ ਦੇ ਦਰਸਨ ਕਰਨ ਦੀ ਬਹੁਤ ਤਾਂਘ ਸੀ
ਪਤਾ ਕਰਨ ਤੇ ਪਤਾ ਲਗਾ ਕਿ ਤਖਤ ਸਾਹਿਬ ਤੋ ਸਿਰਫ 3 ਕਿਲੋਮੀਟਰ ਦੂਰ ਭਾਈ ਘਨੱਈਆ ਜੀ ਦਾ ਅਸਥਾਨ ਹੈ
ਤਖਤ ਸਾਹਿਬ ਦੇ ਪਿਛਲੇ ਪਾਸੇ ਜਿਥੇ ਨਹਿਰਾ ਹਨ ਜਿਹੜਾ ਰਸਤਾ ਦਸਮੇਸ਼ ਅਕੈਡਮੀ ਨੂੰ ਜਾਂਦਾ ਹੈ ਉਸ ਰੋਡ ਉਤੇ ਇਸ ਅਸਥਾਨ ਹੈ
ਭਾਈ ਸਾਹਿਬ ਦੇ ਕਮਰਕੱਸੇ ਦਾ ਗੜਵਾ ਅਤੇ ਉਹ ਮਸਕ ਦੀ ਤਸਵੀਰ ਆਪ ਨਾਲ ਸਾਂਝੀ ਕੀਤੀ ਹੈ
ਬਹੁਤੇ ਵੀਰਾ ਨੂੰ ਇਸ ਅਸਥਾਨ ਬਾਰੇ ਨਹੀ ਪਤਾ
ਜਿਹੜੇ ਵੀਰ ਅਨੰਦਪੁਰ ਸਾਹਿਬ ਜਾਂਦੇ ਹਨ ਉਹਨਾ ਨੂੰ ਬੇਨਤੀ ਹੈ ਕਿ ਇਸ ਅਸਥਾਨ ਦੇ ਜਰੂਰ ਦਰਸਨ ਕਰਕੇ ਆਇਆ ਕਰਨ
ਰਸਤਾ ਬਹੁਤ ਵਧੀਆ ਹੈ ਭੀੜ ਵੀ ਨਹੀ ਹੁੰਦੀ
ਉਥੇ ਦੋ ਬਾਉਲੀਆਂ ਵੀ ਹਨ ਜਿਥੇ ਪਾਣੀ ਕੁਦਰਤੀ ਤੋਰ ਤੇ ਜਮਾ ਹੋ ਜਾਂਦਾ ਹੈ ਇਕ ਲੈਵਲ ਤੇ ਆਕੇ ਆਪੇ ਪਾਣੀ ਬੰਦ ਹੋ ਜਾਂਦਾ ਹੈ
ਸਾਰਾ ਚੁਬਚਾ ਖਾਲੀ ਕਰੋ ਫਿਰ ਆਪੇ ਭਰ ਜਾਂਦਾ ਹੈ
No comments:
Post a Comment