• ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਕਾਲ ਚਲਾਨਾਂ ਕਰ ਗਏ।

    ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਹਸਤੀ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ , ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੱਜ ਸਵੇਰੇ ਅਕਾਲ ਚਲਾਨਾਂ  ਕਰ ਗਏ।


    ਅਕਾਲ_ਚਲਾਣਾ

    ਸਿੰਘ_ਸਾਹਿਬ_ਗਿਆਨੀ_ਪੂਰਨ_ਸਿੰਘ_ਜੀ



    "ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਗੁਰੂ ਚਰਨਾਂ ਚ ਜਾ ਬਿਰਾਜੇ ਹਨ...ਜੂਨ 1984  ਚ ਜਦੋਂ ਤਤਕਾਲੀ ਹਿੰਦ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ/ਟੈਂਕ ਚਾੜ੍ਹ ਹਮਲਾ ਕੀਤਾ...ਉਦੋਂ ਸਭ ਤੋਂ ਵੱਧ ਸਿਦਕ ਇਹਨਾਂ ਨੇ ਨਿਭਾਇਆ...ਜਦੋਂ ਦਰਬਾਰ ਸਾਹਿਬ ਤੇ ਹੈਲੀਕਾਪਟਰਾਂ ਤੋਪਾਂ ਨਾਲ ਗੋਲ੍ਹੇ ਵਰਸਦੇ ਸੀ...ਸਿੰਘ ਸਾਹਿਬ ਜੀ ਆਪਣੀ ਜਾਨ ਬਚਾਉਣ ਖਾਤਰ ਉਥੋਂ ਕਿਸੇ ਪਾਸੇ ਨਹੀਂ ਖਿਸਕੇ...ਜਦਕਿ ਇਹਨਾਂ ਦੇ  ਨਾਲ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਪਾਰੋਵਾਲ ਕੀਰਤਨ ਕਰਦਿਆਂ ਗੋਲ਼ੀ ਵੱਜਣ ਕਰਕੇ ਸ਼ਹੀਦ ਹੋ ਗਏ ਸਨ...ਪਰ ਸਿੰਘ ਸਾਹਿਬ ਜੀ ਨੇ ਸੰਨ੍ਹ 84 ਦਾ ਪੂਰਾ ਘੱਲੂਘਾਰਾ ਆਪਣੇ ਅੱਖੀਂ ਵੇਖਿਆ ਬਹੁਤ ਸਾਰੇ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਖੁਫੀਆਂ ਰਸਤਿਆਂ ਰਾਂਹੀ ਬਾਹਰ ਲਿਆਂਦਾ...ਵਰ੍ਹਦੀਆਂ ਗੋਲ਼ੀਆਂ ਚ ਖੜ੍ਹਨ ਵਾਲੇ ਗੁਰੂ ਕੇ ਪਿਆਰੇ ਸਿਦਕੀ ਸਿੱਖ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਸਾਥੋਂ ਸਦਾ ਲਈ ਵਿਛੜ ਗਏ ਹਨ...ਸਿੰਘ ਸਾਹਿਬ ਜੀ ਦਾ ਨਾਮ ਸਿੱਖ ਤਵਾਰੀਖ਼ ਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ 

    No comments: